Breaking

Post Top Ad

Your Ad Spot

Saturday, May 9, 2026

ਕੁਆਂਟਮ ਕੰਪਿਊਟਰ: ਤਕਨਾਲੋਜੀ ਦਾ ਉਹ ਜਾਦੂ, ਜੋ ਅਸੰਭਵ ਨੂੰ ਸੰਭਵ ਬਣਾਉਣ ਜਾ ਰਿਹਾ ਹੈ

 

A Thumbnail Pic  In Punjabi about Quantum Computer

ਅਸੀਂ ਅਕਸਰ ਜਾਦੂ ਨੂੰ  'ਹੱਥ ਦੀ ਸਫਾਈ' ਜਾਂ ਨਜ਼ਰ ਦਾ ਧੋਖਾ ਮੰਨਦੇ ਆਏ ਹਾਂ, ਪਰ ਭਵਿੱਖ ਵਿੱਚ ਤਕਨਾਲੋਜੀ ਦੇ ਵਿਹੜੇ ਵਿੱਚ ਅਗਲੇ 5-10 ਸਾਲਾਂ ਵਿੱਚ ਇੱਕ ਅਜਿਹਾ ਜਾਦੂ ਦਸਤਕ ਦੇ ਰਿਹਾ ਹੈ ਜੋ ਕੋਈ ਭੁਲੇਖਾ ਨਹੀਂ, ਸਗੋਂ ਵਿਗਿਆਨ ਦੀ ਅਸਲ ਕਰਾਮਾਤ ਹੈ। ਕੁਆਂਟਮ ਕੰਪਿਊਟਰਇਹ ਉਹ ਜਾਦੂਈ ਤਕਨੀਕ ਹੈ ਜਿਸ ਦੀ 'ਕੈਲਕੂਲੇਸ਼ਨ ਸਪੀਡ' ਆਉਣ ਵਾਲੇ ਸਮੇਂ ਵਿੱਚ ਅਸੰਭਵ ਨੂੰ ਸੰਭਵ ਵਿੱਚ ਬਦਲ ਦੇਵੇਗੀ।"


ਇਸ ਹੈਰਾਨੀਜਨਕ ਉਦਾਹਰਣ ਨੂੰ ਪੜ੍ਹਨ ਤੋਂ ਬਾਅਦ, ਤੁਹਾਨੂੰ ਇਹ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗਾ ਕਿ ਕੁਆਂਟਮ ਸਪੀਡ ਸਿਰਫ਼ ਇੱਕ ਅੰਕੜਾ ਨਹੀਂ, ਸਗੋਂ 'ਅਸੰਭਵ' ਨੂੰ 'ਸੰਭਵ' ਵਿੱਚ ਬਦਲਣ ਵਾਲੀ ਇੱਕ ਤਕਨੀਕੀ ਕ੍ਰਾਂਤੀ ਹੈ


ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਕੰਪਿਊਟਰ (World Best Super Computer) ਇੱਕ ਬਹੁਤ ਗੁੰਝਲਦਾਰ ਗਣਿਤ ਦੀ ਗਣਨਾ (Calculation) ਕਰਨ ਲਈ 10 ਸੈਪਟੀਲੀਅਨ ਸਾਲ (Septillion Years)  ਲਗਾ ਦੇਵੇਗਾ (ਯਾਨੀ 1 ਦੇ ਪਿੱਛੇ 25 ਜ਼ੀਰੋਆਂ—ਇੰਨੀ ਤਾਂ ਸ਼ਾਇਦ ਸਾਡੀ ਧਰਤੀ ਦੀ ਉਮਰ ਵੀ ਨਹੀਂ ਹੈ) ਇਸ ਦਾ ਮਤਬਲ ਇਹ ਕੈਲਕੂਲੇਸ਼ਨ ਸੁਪਰ ਕੰਪਿਊਟਰ ਲਗਭਗ 10,000,000,000,000,000,000,000,000 ਸਾਲਾਂ ਵਿੱਖ ਖਤਮ ਕਰੇਗਾ, ਪਰ ਹੈਰਾਨੀ ਦੀ ਗੱਲ ਇਹ ਹੈ ਕਿ ਗੂਗਲ ਦਾ ਵਿਲੋਅ ਕੁਆਂਟਮ ਪ੍ਰੋਸੈਸਰ ( Google Will 105- Qubit Quantum Processor) ਨੇ ਇਹੀ ਕੰਮ ਮਹਿਜ਼ 5 ਮਿੰਟਾਂ ਵਿੱਚ ਮੁਕੰਮਲ ਕਰ ਦਿੱਤਾ। ਇਹ ਸਿਰਫ਼ ਤੇਜ਼ ਰਫ਼ਤਾਰ ਨਹੀਂ, ਸਗੋਂ ਵਿਗਿਆਨ ਦੀ ਇੱਕ ਬੇਮਿਸਾਲ ਕਰਾਮਾਤ ਹੈ।" 


ਕੁਆਂਟਮ ਕੰਪਿਊਟਿੰਗ ਸਾਨੂੰ ਉਹਨਾਂ ਸਮੱਸਿਆਵਾਂ ਨੂੰ ਮਹਿਜ਼ ਸਕਿੰਟਾਂ, ਘੰਟਿਆਂ ਜਾਂ ਦਿਨਾਂ ਵਿੱਚ ਹੱਲ ਕਰਨ ਦੇ ਯੋਗ ਬਣਾਵੇਗੀ, ਜਿਨ੍ਹਾਂ ਨੂੰ ਹੱਲ ਕਰਨ ਵਿੱਚ ਅੱਜ ਦੇ ਕੰਪਿਊਟਰਾਂ ਨੂੰ ਸ਼ਾਇਦ ਬ੍ਰਹਿਮੰਡ ਦੀ ਉਮਰ ਤੋਂ ਵੀ ਵੱਧ ਸਮਾਂ ਲੱਗ ਜਾਵੇ - ਸੱਤਿਆ ਨਡੇਲਾ (ਸੀ.ਈ.ਓ., ਮਾਈਕ੍ਰੋਸਾਫਟ)


ਕੁਆਂਟਮ ਕੰਪਿਊਟਰ ਨੂੰ ਜਨਮ ਦੇਣ ਵਾਲੀ ਮਾਂ ਹੈ ਕੁਆਂਟਮ ਫਿਜਿਕਸ (Quantum Physics)। ਕੁਆਂਟਮ ਫਿਜ਼ਿਕਸ- ਉਹ ਦੁਨੀਆ ਜਿੱਥੇ ਵਿਗਿਆਨ ਦੇ ਸਾਰੇ ਨਿਯਮ ਬਦਲ ਜਾਂਦੇ ਹਨ।


ਕੁਆਂਟਮ ਫਿਜਿਕਸ: ਸਾਡੀ ਦੁਨੀਆ ਦੀ ਹਰ ਚੀਜ਼ ਐਟਮ (Atoms) ਤੋਂ ਬਣੀ ਹੈ, ਪਰ ਜਦੋਂ ਅਸੀਂ ਇਹਨਾਂ ਕਣ (Particle) ਜਾਂ  ਐਟਮ (Atoms) ਦੇ ਵੀ ਅੰਦਰਲੇ 'ਸੂਖਮ ਸੰਸਾਰ' ਵਿੱਚ ਝਾਤ ਮਾਰਦੇ ਹਾਂ ਤਾਂ ਇੰਨੇ ਸੂਖਮ ਪੱਧਰ ਤੇ ਭਾਰ (Mass) ਅਤੇ ਗੁਰੂਤਾਕਰਸ਼ਣ (Gravity) ਵਰਗੇ ਰੋਜ਼ਾਨਾ ਦੇ ਨਿਯਮ ਆਪਣਾ ਅਸਰ ਖੋਹ ਦਿੰਦੇ ਹਨ। ਇਹ ਵਿਗਿਆਨ ਦੀ ਉਹ ਅਜੀਬੋ-ਗਰੀਬ ਦੁਨੀਆ ਹੈ ਜਿੱਥੇ ਸਾਡੀ ਅਜੋਕੀ ਸਾਇੰਸ ਦੇ ਨਿਯਮ ਫੇਲ੍ਹ ਹੋ ਜਾਂਦੇ ਹਨ। ਇੱਥੇ ਇੱਕ ਕਣ ਇੱਕੋ ਸਮੇਂ ਦੋ ਥਾਵਾਂ 'ਤੇ ਹੋ ਸਕਦਾ ਹੈ ਅਤੇ ਅਸੰਭਵ ਲੱਗਣ ਵਾਲੀਆਂ ਗੱਲਾਂ ਹਕੀਕਤ ਬਣ ਜਾਂਦੀਆਂ ਹਨ ਜੋ ਕਿ ਇੱਕ ਜਾਦੂ ਵਾਂਗ ਲੱਗਦਾ ਹੈ। ਇਸੇ ਜਾਦੂਈ ਦੁਨੀਆ ਦੀ ਪੜ੍ਹਾਈ ਨੂੰ ਕੁਆਂਟਮ ਫਿਜ਼ਿਕਸ ਕਿਹਾ ਜਾਂਦਾ ਹੈਇਸੇ 'ਕੁਆਂਟਮ ਜਾਦੂ' ਜਾਂ ਕੁਆਂਟਮ ਫਿਜ਼ਿਕਸ ਨੇ ਹੀ ਕੁਆਂਟਮ ਕੰਪਿਊਟਰ ਨੂੰ ਜਨਮ ਦਿੱਤਾ ਹੈ


ਕੁਆਂਟਮ ਫਿਜ਼ਿਕਸ ਨੂੰ ਅੱਗੇ ਦੋ ਭਾਗਾਂ ਵਿੱਚ ਦੇਖਿਆ ਜਾਂਦਾ ਹੈ:-

1.       ਸੁਪਰਪੋਜੀਸ਼ਨ (Superposition): ਇੱਕੋ ਸਮੇਂ ਹਰ ਜਗ੍ਹਾ: ਇਸ ਦੇ ਵਿੱਚ ਮੰਨਿਆਂ ਜਾਂਦਾ ਹੈ ਕਿ ਕਣ (ਐਟਮ ਤੋਂ ਅੱਗੇ ਦਾ ਸੂਖਮ ਸੰਸਾਰ) ਇਕੋ ਸਮੇਂ ਕਈ ਜਗ੍ਹਾ ਤੇ ਮੌਜੂਦ ਹੋ ਸਕਦੇ ਹਨਜਿਵੇਂ ਇੱਕ ਸਿੱਕੇ ਨੂੰ ਇੱਕ ਸਿੱਕੇ ਨੂੰ ਟੇਬਲ 'ਤੇ ਤੇਜ਼ੀ ਨਾਲ ਘੁਮਾ ਦਿੱਤਾ ਹੈ। ਜਿੰਨੀ ਦੇਰ ਉਹ ਘੁੰਮ ਰਿਹਾ ਹੈ, ਉਹ ਇੱਕੋ ਸਮੇਂ Head ਵੀ ਹੈ ਅਤੇ Tail ਵੀ। ਇਸੇ ਅਵਸਥਾ ਨੂੰ 'ਸੁਪਰਪੋਜੀਸ਼ਨ' ਕਹਿੰਦੇ ਹਨ।


2.       ਐਨਟੈਂਗਲਮੈਂਟ (Entanglement): "ਅਦਿੱਖ ਤਾਰ": ਇਸ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਦੋ ਕਣ (Particles) ਇੱਕ-ਦੂਜੇ ਨਾਲ ਇਸ ਤਰ੍ਹਾਂ ਜੁੜ ਜਾਂਦੇ ਹਨ ਕਿ ਭਾਵੇਂ ਉਹ ਬ੍ਰਹਮੰਡ ਦੇ ਦੂਜੇ ਕੋਨੇ 'ਤੇ ਹੋਣ, ਇੱਕ ਵਿੱਚ ਹੋਈ ਹਰਕਤ ਦਾ ਅਸਰ ਤੁਰੰਤ ਦੂਜੇ 'ਤੇ ਪੈਂਦਾ ਹੈ ਇਹ ਕੁਆਂਟਮ ਫਿਜ਼ਿਕਸ ਦਾ ਉਹ ਹਿੱਸਾ ਹੈ ਜਿਸ ਨੂੰ ਆਈਨਸਟਾਈਨ ਨੇ 'Spooky Action' ਕਿਹਾ ਸੀ


ਕੁਆਂਟਮ ਫਿਜ਼ਿਕਸ ਦੇ ਇਹ ਜਾਦੂਈ ਕਣ ਕੁਆਂਟਮ ਕੰਪਿਊਟਰ ਵਿੱਚ ਕਿਊਬਿਟਸ (Qubits) ਬਣ ਕੇ ਕੰਮ ਕਰਦੇ ਹਨ।


ਕੁਆਂਟਮ ਕੰਪਿਊਟਰ ਕਿਸ ਤਰ੍ਹਾਂ ਕੰਮ ਕਰਦਾ ਹੈ?

ਸਾਧਾਰਨ ਕੰਪਿਊਟਰ ਇੱਕ 'ਲਾਇਬ੍ਰੇਰੀਅਨ' ਵਾਂਗ ਹੈ ਜੋ ਇੱਕ ਵਾਰ ਵਿੱਚ ਸਿਰਫ਼ ਇੱਕ ਕਿਤਾਬ ਪੜ੍ਹ ਸਕਦਾ ਹੈ। ਜੇਕਰ ਉਸ ਨੂੰ 10 ਲੱਖ ਕਿਤਾਬਾਂ ਵਿੱਚੋਂ ਇੱਕ ਖ਼ਾਸ ਜਾਣਕਾਰੀ ਲੱਭਣੀ ਹੋਵੇ, ਤਾਂ ਉਹ ਇੱਕ-ਇੱਕ ਕਰਕੇ ਸਾਰੀਆਂ ਕਿਤਾਬਾਂ ਦੇਖੇਗਾ, ਜਿਸ ਵਿੱਚ ਸਾਲਾਂ ਲੱਗ ਜਾਣਗੇ।


ਸਾਧਾਰਣ ਕੰਪਿਊਟਰ  ਇੱਕੋਂ ਸਮੇਂ ਇੱਕ ਹੀ ਸਟੇਟ ਵਿੱਚ ਹੋ ਸਕਦਾ ਹੈ। ਸਾਧਾਰਨ ਕੰਪਿਊਟਰ ਬਿਟਸ (Bits) ਤੇ ਕੰਮ ਕਰਦਾ ਹੈ। ਇਹ ਸਿਰਫ 0 (OFF) ਜਾਂ 1 (ON) ਹੋ ਸਕਦਾ ਹੈ। ਜਿਵੇਂ ਇੱਕ ਬੱਤੀ ਜਾਂ ਤਾਂ ਜਗੇਗੀ ਜਾਂ ਬੁਝੇਗੀ।


ਪਰ ਕੁਆਂਟਮ ਕੰਪਿਊਟਰ ਕੋਲ ਸੁਪਰਪੋਜੀਸ਼ਨ (Superposition) ਦੀ ਸ਼ਕਤੀ ਹੈ। ਇਹ ਇੱਕ ਅਜਿਹਾ ਜਾਦੂਈ ਰੀਡਰ ਹੈ ਜੋ ਇੱਕੋ ਸਮੇਂ ਸਾਰੀਆਂ 10 ਲੱਖ ਕਿਤਾਬਾਂ ਦੇਖ ਸਕਦਾ ਹੈ ਤੇ ਉਸ ਵਿੱਚੋਂ ਮੰਗੀ ਗਈ ਕਿਤਾਬ ਇੱਕ ਕੈਲਕੂਲੇਸ਼ਨ ਨਾਲ ਲੱਭ ਸਕਦਾ ਹੈ। ਇਹ ਹਰ ਸੰਭਵ ਰਸਤੇ 'ਤੇ ਇੱਕੋ ਵਾਰ ਚੱਲਦਾ ਹੈ, ਜਿਸ ਕਾਰਨ ਇਹ ਉਸ ਜਾਣਕਾਰੀ ਨੂੰ ਕੁਝ ਹੀ ਸੈਕਿੰਡਾਂ ਵਿੱਚ ਲੱਭ ਲੈਂਦਾ ਹੈ।"


ਕੁਆਂਟਮ ਕੰਪਿਊਟਰ Qubits (ਕੁਆਂਟਮ ਕਣਾਂ) ਦੀ ਵਰਤੋਂ ਕਰਦਾ ਹੈ ਜੋ ਇੱਕੋ ਸਮੇਂ 'ਨਾ' ਅਤੇ 'ਹਾਂ' ( 0 ਅਤੇ 1) ਦੋਵੇਂ ਹੋ ਸਕਦੇ ਹਨ। ਜਿਸ ਕਾਰਨ ਇਹ ਸਾਰੀਆਂ ਸੰਭਾਵਨਾਵਾਂ ਨੂੰ ਇੱਕੋਂ ਸਮੇਂ ਕੈਲਕੂਲੇਟ ਕਰ ਲੈਂਦਾ ਹੈ ਜੋਂ ਇਸ ਦੀ ਕੰਮ ਕਰਨ ਦੀ ਸਮਰੱਥਾ ਅਣਗਿਣਤ ਗੁਣਾ ਵੱਧਾ ਦਿੰਦੀ ਹੈ। ਭਾਵ ਇੱਕੋ ਇੱਕੋ ਸਮੇਂ ਹਜ਼ਾਰਾਂ ਰਸਤਿਆਂ 'ਤੇ ਚੱਲਣ ਵਾਲੀ ਮਸ਼ੀਨ ਬਣਾ ਦਿੰਦਾ ਹੈ। 

 

ਸਾਧਾਰਨ ਕੰਪਿਊਟਰ ਬਨਾਮ ਕੁਆਂਟਮ ਕੰਪਿਊਟਰ

ਵਿਸ਼ੇਸ਼ਤਾ

ਸਾਧਾਰਨ ਕੰਪਿਊਟਰ (Classical Computer)

ਕੁਆਂਟਮ ਕੰਪਿਊਟਰ (Quantum Computer)

ਮੁੱਖ ਇਕਾਈ (Unit)

ਇਹ ਬਿਟਸ (Bits) 'ਤੇ ਕੰਮ ਕਰਦਾ ਹੈ।

ਇਹ ਕਿਊਬਿਟਸ (Qubits) 'ਤੇ ਕੰਮ ਕਰਦਾ ਹੈ।

ਅਵਸਥਾ (State)

ਇੱਕ ਸਮੇਂ ਵਿੱਚ ਸਿਰਫ਼ 0 ਜਾਂ 1 ਹੋ ਸਕਦਾ ਹੈ।

ਸੁਪਰਪੋਜੀਸ਼ਨ ਕਾਰਨ ਇਹ ਇੱਕੋ ਸਮੇਂ 0 ਅਤੇ 1 ਦੋਵੇਂ ਹੋ ਸਕਦਾ ਹੈ।

ਕੰਮ ਕਰਨ ਦਾ ਤਰੀਕਾ

ਇਹ ਸਮੱਸਿਆਵਾਂ ਨੂੰ ਲੜੀਵਾਰ (Step-by-step) ਇੱਕ-ਇੱਕ ਕਰਕੇ ਹੱਲ ਕਰਦਾ ਹੈ।

ਇਹ ਸਾਰੀਆਂ ਸੰਭਾਵਨਾਵਾਂ ਨੂੰ ਇੱਕੋ ਸਮੇਂ (Simultaneously) ਪਰਖ ਸਕਦਾ ਹੈ।

ਰਫ਼ਤਾਰ (Speed)

ਗੁੰਝਲਦਾਰ ਗਣਨਾਵਾਂ ਲਈ ਅਰਬਾਂ ਸਾਲ ਲਗਾ ਸਕਦਾ ਹੈ।

ਉਹੀ ਕੰਮ ਮਹਿਜ਼ ਕੁਝ ਮਿੰਟਾਂ ਵਿੱਚ ਪੂਰਾ ਕਰ ਸਕਦਾ ਹੈ।

ਗਲਤੀਆਂ (Errors)

ਇਸ ਵਿੱਚ ਗਲਤੀਆਂ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ।

ਇਹ ਵਾਤਾਵਰਣ (ਤਾਪਮਾਨ ਆਦਿ) ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦਾ ਹੈ, ਜਿਸ ਕਾਰਨ ਗਲਤੀਆਂ ਹੋ ਸਕਦੀਆਂ ਹਨ।

ਵਰਤੋਂ (Usage)

ਰੋਜ਼ਾਨਾ ਦੇ ਕੰਮਾਂ ਜਿਵੇਂ ਵੀਡੀਓ, ਬ੍ਰਾਊਜ਼ਿੰਗ ਅਤੇ ਆਫਿਸ ਵਰਕ ਲਈ।

ਦਵਾਈਆਂ ਦੀ ਖੋਜ, ਸਾਈਬਰ ਸੁਰੱਖਿਆ ਅਤੇ ਬਹੁਤ ਗੁੰਝਲਦਾਰ ਵਿਗਿਆਨਕ ਖੋਜਾਂ ਲਈ।

 


ਕੁਆਂਟਮ ਕੰਪਿਊਟਿੰਗ ਸਿਰਫ਼ ਤੇਜ਼ ਰਫ਼ਤਾਰ ਦੀ ਗੱਲ ਨਹੀਂ ਹੈ, ਇਹ ਉਹ 'ਜਾਦੂਈ ਚਾਬੀ' ਹੈ ਜੋ ਉਹਨਾਂ ਦਰਵਾਜ਼ਿਆਂ ਨੂੰ ਖੋਲ੍ਹੇਗੀ ਜਿਨ੍ਹਾਂ ਨੂੰ ਸੁਪਰ-ਕੰਪਿਊਟਰ ਅਰਬਾਂ ਸਾਲਾਂ ਤੱਕ ਵੀ ਨਹੀਂ ਖੋਲ੍ਹ ਸਕਦੇ ਸਨ।

 

ਇਸ ਜਾਦੂਈ ਚਾਬੀ ਨਾਲ ਆਮ ਇੰਨਸਾਨ ਦੀ ਜਿੰਦਗੀ ਦੀ ਦੇ ਉਹ ਦਰਵਜੇ ਖੋਲੇ ਜਾ ਸਕਦੇ ਹਨ ਜੋ ਉਸਨੇ ਕਦੇ ਸੋਚੇ ਵੀ ਨਹੀਂ ਸੀ।


ਕੁਆਂਟਮ ਕੰਪਿਊਟਰ: ਇੱਕ ਆਮ ਇਨਸਾਨ ਲਈ ਇਸ ਦੇ ਫਾਇਦੇ

1.  ਲਾ-ਇਲਾਜ ਬਿਮਾਰੀਆਂ ਦਾ ਇਲਾਜ (Medical Breakthroughs): "ਅੱਜ ਕੈਂਸਰ ਜਾਂ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਲਈ ਨਵੀਂ ਦਵਾਈ ਬਣਾਉਣ ਵਿੱਚ ਕਈ ਸਾਲ ਲੱਗ ਜਾਂਦੇ ਹਨ। ਕੁਆਂਟਮ ਕੰਪਿਊਟਰ ਮਨੁੱਖੀ ਸਰੀਰ ਦੇ ਅਰਬਾਂ ਕਣਾਂ ਦੀ ਗਣਨਾ ਮਿੰਟਾਂ ਵਿੱਚ ਕਰ ਲਵੇਗਾ, ਜਿਸ ਨਾਲ ਘੱਟ ਸਮੇਂ ਵਿੱਚ ਅਤੇ ਸਸਤੀਆਂ ਦਵਾਈਆਂ ਤਿਆਰ ਹੋ ਸਕਣਗੀਆਂ।"


2.  ਮੌਸਮ ਦੀ ਸਹੀ ਭਵਿੱਖਬਾਣੀ (Weather Prediction): "ਕੁਆਂਟਮ ਕੰਪਿਊਟਰ ਕੁਦਰਤੀ ਆਫ਼ਤਾਂ ਜਿਵੇਂ ਕਿ ਹੜ੍ਹ ਜਾਂ ਤੂਫ਼ਾਨ ਬਾਰੇ ਸਾਨੂੰ ਬਹੁਤ ਪਹਿਲਾਂ ਅਤੇ ਸਹੀ ਜਾਣਕਾਰੀ ਦੇ ਸਕੇਗਾ। ਇਸ ਨਾਲ ਹਜ਼ਾਰਾਂ ਕੀਮਤੀ ਜਾਨਾਂ ਅਤੇ ਫ਼ਸਲਾਂ ਨੂੰ ਬਚਾਇਆ ਜਾ ਸਕੇਗਾ।"


3.  ਬਿਹਤਰ ਟ੍ਰੈਫਿਕ ਅਤੇ ਟ੍ਰਾਂਸਪੋਰਟ (Smart Cities): "ਇਹ ਕੰਪਿਊਟਰ ਪੂਰੇ ਸ਼ਹਿਰ ਦੇ ਟ੍ਰੈਫਿਕ ਨੂੰ ਇਸ ਤਰ੍ਹਾਂ ਕੰਟਰੋਲ ਕਰ ਸਕਦਾ ਹੈ ਕਿ ਤੁਹਾਨੂੰ ਕਦੇ ਵੀ ਜਾਮ ਵਿੱਚ ਨਾ ਫਸਣਾ ਪਵੇ। ਇਹ ਸਭ ਤੋਂ ਛੋਟਾ ਅਤੇ ਸੁਰੱਖਿਅਤ ਰਸਤਾ ਲੱਭਣ ਵਿੱਚ ਅੱਜ ਦੇ GPS ਨਾਲੋਂ ਲੱਖਾਂ ਗੁਣਾ ਤੇਜ਼ ਹੋਵੇਗਾ।"


4.  ਭੁੱਖਮਰੀ ਦਾ ਹੱਲ (Food and Agriculture): ਦੁਨੀਆਂ ਦੀ ਵਧਦੀ ਆਬਾਦੀ ਲਈ ਭੋਜਨ ਪੈਦਾ ਕਰਨਾ ਇੱਕ ਵੱਡੀ ਚੁਣੌਤੀ ਹੈ। ਕੁਆਂਟਮ ਕੰਪਿਊਟਿੰਗ ਰਾਹੀਂ ਅਸੀਂ ਖਾਦ (Fertilizer) ਬਣਾਉਣ ਦੇ ਅਜਿਹੇ ਨਵੇਂ ਅਤੇ ਸਸਤੇ ਤਰੀਕੇ ਲੱਭ ਸਕਾਂਗੇ ਜੋ ਖੇਤੀ ਦੀ ਪੈਦਾਵਾਰ ਨੂੰ ਕਈ ਗੁਣਾ ਵਧਾ ਦੇਣਗੇ। ਇਹ ਆਮ ਕਿਸਾਨ ਦੀ ਕਿਸਮਤ ਬਦਲਣ ਵਾਲੀ ਗੱਲ ਹੋਵੇਗੀ।


5.   ਬਿਜਲੀ ਵਾਲੇ ਜਹਾਜ (Electronic Air-plane): ਕੁਆਂਟਮ ਕੰਪਿਊਟਿੰਗ ਰਾਹੀਂ ਅਸੀਂ ਅਜਿਹੀਆਂ ਬੈਟਰੀਆਂ ਡਿਜ਼ਾਈਨ ਕਰ ਸਕਾਂਗੇ ਜੋ ਬਹੁਤ ਹਲਕੀਆਂ ਹੋਣਗੀਆਂ ਤੇ ਉਹਨਾਂ ਨੂੰ ਜਹਾਜਾਂ (Air-plane) ਵਿੱਚ ਫਿੱਟ ਕੀਤਾ ਜਾ ਸਕਦਾ ਹੈ। ਇਹ ਬੈਟਰੀਆਂ ਦਾ ਬੈਕ-ਅੱਪ ਹਫਤਿਆਂ ਦਾ ਹੋਵੇਗਾ, ਮਿੰਟਾ ਚ ਚਾਰਜ ਹੋਣਗੀਆਂ ਅਤੇ ਵਾਤਾਵਰਣ ਪੱਖੀ (Eco-friendly) ਹੋਣਗੀਆਂ।


6. ਗਲੋਬਲ ਵਾਰਮਿੰਗ ਤੋਂ ਛੁਟਕਾਰਾ: ਇਹ ਤਕਨੋਲਜੀ ਸਾਨੂੰ ਇਦਾ ਦੇ ਪਦਾਰਥਾਂ ਲੱਭ ਕੇ ਦੇ ਸਕਦੀ ਹੈ ਜੋ ਹਵਾਂ ਵਿੱਚੋ ਕਾਰਬਨ ਦੇ ਕਣ ਸੋਖ ਲਵੇਗੀ ਤੇ ਸਾਡੀ ਧਰਤੀ ਮੁੜ ਹਰੀ-ਭਰੀ ਅਤੇ ਸੁਰਿੱਖਅਤ ਬਣ ਜਾਵੇਗੀ।


ਇਸ ਤਰ੍ਹਾ ਕੁਆਂਟਰ ਕੰਮਪਿਊਟਰ ਦੇ ਹੋਰ ਵੀ ਬਹੁਤ ਆਮ ਇਨਸਾਨ ਲਈ ਫਾਇਦੇ ਹਨ ਜੋ ਅਸੀਂ ਸੋਚ ਵੀ ਨਹੀਂ ਸਕਦੇ ਅਜੇ।

A quote about the importance of Quantum Computing in Punjabi




ਕੁਆਂਟਮ ਕੰਪਿਊਟਰ ਸਿਰਫ਼ ਵਿਗਿਆਨੀਆਂ ਦੀ ਲੈਬ ਦਾ ਹਿੱਸਾ ਨਹੀਂ, ਸਗੋਂ ਤੁਹਾਡੀ ਰਸੋਈ ਦੀਆਂ ਚੀਜ਼ਾਂ ਤੋਂ ਲੈ ਕੇ ਤੁਹਾਡੀ ਸਿਹਤ ਤੱਕ ਹਰ ਚੀਜ਼ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਰੱਖਦਾ ਹੈ।

ਕੀ ਕੁਆਂਟਮ ਕੰਪਿਊਟਰ ਅੱਜ ਵੀ ਵਰਤਿਆ ਜਾ ਰਿਹਾ ਹੈ?


ਅਜਿਹਾ ਨਹੀਂ ਕਿ ਅਸੀਂ ਇਸ ਤਕਨਲੋਜੀ ਦਾ ਪ੍ਰਯੋਗ ਭਵਿੱਖ ਵਿੱਚ ਹੀ ਕਰਾਂਗਾ। ਇਸ ਦਾ ਪ੍ਰਯੋਗ (Use) ਅਸੀਂ ਅੱਜ ਵੀ ਕਰ ਰਹੇ ਹਾਂ ਜਿਵੇਂ ਐੱਮ.ਆਈ.ਆਰ ਮਸ਼ੀਨਾਂ ( M.R.I. Machines), ਬਾਰ ਕੋਡ ਰੀਡਰ (Bar Code Reader) ਅਤੇ ਕੈਮਰਾ ਸੈਂਸਰ (Camera Censor) ਆਦਿ ਵਿੱਚ।


ਇਹ ਨਿਰੀ ਭਵਿੱਖ ਦੀ ਕਲਪਨਾ ਹੀ ਨਹੀਂ ਹੈ ਸਗੋਂ ਇਸ ਦੀ ਵਰਤੋਂ ਅੱਜ ਵੀ ਕੰਪਨੀਆਂ ਕਰ ਰਹੀਆਂ ਹਨ। ਕੈਨੇਡੀਅਨ ਡੀ-ਵੇਵ (D-Wave Systems) ਕੰਪਨੀ ਦੁਨੀਆ ਦੀ ਪਹਿਲੀ ਅਜਿਹੀ ਕੰਪਨੀ ਹੈ ਜਿਸਨੇ ਵਪਾਰਕ (Commercial) ਪੱਧਰ 'ਤੇ ਕੁਆਂਟਮ ਕੰਪਿਊਟਰ ਵੇਚਣੇ ਸ਼ੁਰੂ ਕੀਤੇ ਸਨ।


ਕੈਨੇਡਾ ਦੀ ਮਸ਼ਹੂਰ ਗਰੋਸਰੀ ਚੇਨ Save-On-Foods ਲਈ ਸਟੋਰਾਂ ਸਬੰਧੀ ਹਿਸਾਬ ਲਗਾਉਣਾ ਇੱਕ ਬਹੁਤ ਵੱਡੀ ਚੁਣੌਤੀ ਸੀ। ਪਹਿਲਾਂ ਉਹਨਾਂ ਨੂੰ ਇਹ ਹਿਸਾਬ ਲਗਾਉਣ ਵਿੱਚ 24 ਘੰਟੇ ਲੱਗ ਜਾਂਦੇ ਸਨ ਕਿ ਕਿਸ ਸਟੋਰ ਨੂੰ ਕਿੰਨਾ ਸਮਾਨ ਚਾਹੀਦਾ ਹੈ ਤਾਂ ਜੋ ਕੁਝ ਵੀ ਖ਼ਰਾਬ ਨਾ ਹੋਵੇ। ਪਰ ਜਦੋਂ ਤੋਂ ਉਹਨਾਂ ਨੇ ਕੈਨੇਡੀਅਨ ਕੰਪਨੀ D-Wave ਦੇ ਕੁਆਂਟਮ ਕੰਪਿਊਟਰ ਦੀ ਵਰਤੋਂ ਸ਼ੁਰੂ ਕੀਤੀ ਹੈ, ਇਹੀ ਗੁੰਝਲਦਾਰ ਕੰਮ ਮਹਿਜ਼ 02 ਮਿੰਟਾਂ ਵਿੱਚ ਹੋ ਜਾਂਦਾ ਹੈ। ਇਸ ਦਾ ਮਤਲਬ ਹੈ—ਘੱਟ ਬਰਬਾਦੀ, ਤਾਜ਼ਾ ਸਮਾਨ ਅਤੇ ਵਧੇਰੇ ਬੱਚਤ।


ਇੱਕਲੀ ਡੀ-ਵੇਵ ਨਹੀਂ ਹੈ ਜੋ ਕੁਆਂਟਮ ਬਣਾਉਣ ਦੀ ਦੌੜ ਰਹੀਆਂ ਹਨ, ਬਲਕਿ ਦੁਨੀਆਂ ਦੀ ਸਾਰੀਆਂ ਵੱਡੀਆਂ ਕੰਪਨੀਆਂ ਜਿਵੇਂ:- Google, IBM, Microsoft, Amazon, ਅਤੇ Intel ਆਦਿ ਇਸ ਦੌੜ ਦਾ ਹਿੱਸਾ ਹਨ। ਹੁਣ ਇਸ ਦੌੜ ਵਿੱਚ ਵੱਡੇ ਦੇਸ਼ ਵੀ ਸ਼ਾਮਲ ਹੋ ਗਏ ਹਨ ਜਿਵੇਂ ਅਮਰੀਕਾ, ਚੀਨ, ਭਾਰਤ, ਜਪਾਨ, ਅਤੇ ਕੈਨੇਡਾ ਆਦਿ।

This pic explain about the expenditure done big tech companies and countries about Quantum Computers



ਕਿਉਂਕਿ ਇਹ ਦੇਸ਼ ਤੇ ਕੰਪਨੀਆਂ ਜਾਣਦੇ ਹਨ ਕਿ ਕੁਆਂਟਮ 'ਜਾਦੂਈ ਚਾਬੀ' ਜਿਸ ਦੇ ਹੱਥ ਲੱਗ ਗਈ, ਉਹ ਭਵਿੱਖ ਦਾ ਰਾਜਾ ਹੋਵੇਗਾ।"

ਕੀ ਆਮ ਇਨਸਾਨ ਕੁਆਂਟਮ ਕੰਮਪਿਊਟਰ ਵਰਤ ਸਕੇਗਾ?


ਇਸ ਦਾ ਜੁਆਬ ਤੁਸੀ ਭੂਤਕਾਲ ਦੀ ਉਦਾਹਰਨ ਰਾਹੀਂ ਸਮਝੋ। ਜਦੋਂ ਪਹਿਲੀ ਪੀੜੀ ਦੇ ਕੰਪਿਊਟਰ ਆਏ ਸੀ ਤਾਂ ਉਹ ਇੱਕ ਪੂਰੇ ਕਮਰੇ ਵਿੱਚ ਆਉਂਦੇ ਸਨ। ਪਰ ਤਕਨੋਲਜੀ ਦੀ ਮਦਦ ਨਾਲ ਅੱਜ ਅਸੀ ਉਹਨਾਂ ਭਾਰੀ ਕੰਮਪਿਊਟਰਾਂ ਤੋਂ ਲੈਬ-ਟਾਪ ਤੱਕ ਆ ਗਏ ਹਾਂ ਤੇ ਉਸ ਤੋਂ ਵੀ ਅੱਗੇ ਸਮਾਟਫੋਨ ਜੇਬ ਚ ਪਾ ਕੇ ਘੁੰਮ ਰਹੇ ਹਾਂ। ਇਸ ਤਰ੍ਹਾਂ ਕੁਆਂਟਮ ਕੰਪਿਊਟਰ ਸਾਡੇ ਲੈਪ-ਟਾਪ ਨੂੰ ਰਿਪਲੈਸ (Replace) ਨਹੀਂ ਕਰੇਗਾ ਸਗੋਂ ਇਹਨਾਂ ਨੂੰ ਭਵਿੱਖ ਦੀ ਤਕਨੋਲਜੀ ਨਾਲ ਹੋਰ ਸ਼ਕਤੀਸ਼ਾਲੀ ਬਣਾ ਦੇਵੇਗਾ ਤੇ ਮਿੰਟਾਂ ਦੇ ਕੰਮ ਸਕਿੰਟਾਂ ਵਿੱਚ ਹੋਣਗੇ।


ਹਾਲਾਂਕਿ ਅੱਜ ਦੇ ਕੁਆਂਟਮ ਕੰਪਿਊਟਰ ਹਲੇ ਸਿਰਫ ਖਾਸ ਤਰ੍ਹਾਂ ਦੀ ਕੈਲਕੂਲੇਸ਼ਨ ਕਰਨ ਦੇ ਯੋਗ ਹਨ, ਨਾ ਕਿ ਹਰ ਕਿਸਮ ਦੀ ਕੈਲਕੂਲੇਸ਼ਨ ਕਰ ਲਈ ਬਣੇ ਹਨ ਪਰ ਭਵਿੱਖ ਵਿੱਚ ਹਰ ਕਿਸਮ ਦੀ ਕੈਲਕੂਲੇਸ਼ਨ ਕਰ ਲੈਣਗੇ ਤੇ ਤਕਨੋਲਜੀ ਦੀ ਦੁਨੀਆਂ ਵਿੱਚ ਗਦਰ ਮਚਾਉਣਗੇ।


ਇਹ ਤਕਨੋਲਜੀ ਇੱਕ ਦੋ ਧਾਰੀ ਤਲਵਾਰ ਹੈ ਜਿਥੇ ਇਸ ਦੇ ਫਾਇਦੇ ਅਣਗਿਣਤ ਹਨ ਤੇ ਨੁਕਸਾਨ ਵੀ ਹਨ।

ਕੁਆਂਟਮ ਕ੍ਰਾਂਤੀ: ਚੁਣੌਤੀਆਂ ਅਤੇ ਖ਼ਤਰੇ


1.       ਸਾਈਬਰ ਸੁਰੱਖਿਆ ਲਈ ਖ਼ਤਰਾ (The Cryptography Threat): ਸਾਰੀ ਬੈਕਿੰਗ ਪ੍ਰਣਾਲੀ, ਵਟਸਐਪ ਮੈਸੇਜ ਅਤੇ ਸਰਕਾਰੀ ਡਾਟਾ ਜਿਸ 'Encryption' (ਪਾਸਵਰਡ ਪ੍ਰਣਾਲੀ) ਰਾਹੀਂ ਸੁਰਿੱਖਅਤ ਬਣਾਇਆ ਗਿਆ ਹੈ। 'Encryption' (ਪਾਸਵਰਡ ਪ੍ਰਣਾਲੀ) ਇੱਕ ਤਰ੍ਹਾ ਦਾ ਡਿਜੀਟਲ ਲੌਕ (Digital Lock) ਹੈ ਜਿਸਨੂੰ ਤੋੜਣ ਲਈ ਅੱਜ ਦੇ ਸੁਪਰ ਕੰਪਿਊਟਰ ਨੂੰ ਹਜ਼ਾਰਾਂ ਸਾਲ ਲੱਗ ਜਾਣਗੇ, ਪਰ ਕੁਆਂਟਮ ਕੰਪਿਊਟਰ ਇਹਨਾਂ ਡਿਜੀਟਲ ਲੌਕਾਂ (Digital Locks)   ਨੂੰ ਕੁਝ ਹੀ ਮਿੰਟਾਂ ਵਿੱਚ ਤੋੜ ਸਕਦਾ ਹੈ

2.       ਬਹੁਤ ਜ਼ਿਆਦਾ ਖ਼ਰਚਾ ਅਤੇ ਸਾਂਭ-ਸੰਭਾਲ (High Cost & Maintenance): ਇਹਨਾਂ ਨੂੰ ਚਲਾਉਣ ਲਈ ਬਹੁਤ ਜ਼ਿਆਦਾ ਠੰਢਕ (Absolute Zero: ਲਗਭਗ -273°C) ਦੀ ਲੋੜ ਹੁੰਦੀ ਹੈ, ਜੋ ਕਿ ਪੁਲਾੜ (Space) ਨਾਲੋਂ ਵੀ ਜ਼ਿਆਦਾ ਠੰਢਾ ਤਾਪਮਾਨ ਹੈਇਸ ਲਈ ਇਹਨਾਂ ਨੂੰ ਇਨੀ ਠੰਢਕ ਦੇਣ ਲਈ ਬਹੁਤ ਸਾਰੇ ਪਾਣੀ ਦੀ ਲੋੜ ਪੈਂਦੀ ਹੈ ਜਿਸ ਨਾਲ ਧਰਤੀ ਦਾ ਬਹੁਤ ਸਾਰਾ ਪਾਣੀ ਤਾਂ ਇਹ ਹੀ ਪੀ ਜਾਣਗੇ ਤਾਂ ਬਾਕੀ ਦੁਨੀਆਂ ਕਿੱਥੇ ਜਾਵੇਗੀ। ਇਸਤੋਂ ਇਲਾਵਾ ਇਹਨਾਂ ਨੂੰ ਬਣਾਉਣ ਤੇ ਚਲਾਉਣ ਤੇ ਅਰਬਾਂ ਰੁਪਏ ਦਾ ਖਰਚ ਆਉਂਦਾ ਹੈ।


3.       ਗਲਤੀਆਂ ਦੀ ਸੰਭਾਵਨਾ (Noise & Errors): ਜੇਕਰ ਕੰਪਿਊਟਰ ਦੇ ਆਲੇ-ਦੁਆਲੇ ਮਾਮੂਲੀ ਜਿਹੀ ਗਰਮੀ ਜਾਂ ਵਾਈਬ੍ਰੇਸ਼ਨ (Vibration) ਹੋਵੇ, ਤਾਂ ਕਿਊਬਿਟਸ ਆਪਣੀ ਅਵਸਥਾ ਖੋਹ ਦਿੰਦੇ ਹਨ ਅਤੇ ਗਲਤ ਨਤੀਜੇ ਦੇਣ ਲੱਗਦੇ ਹਨ। ਇਸ ਨੂੰ ਵਿਗਿਆਨਕ ਭਾਸ਼ਾ ਵਿੱਚ 'Noise' ਕਿਹਾ ਜਾਂਦਾ ਹੈ।


ਇਹ ਤਕਨੋਲਜੀ ਦੋ ਧਾਰੀ ਤਲਵਾਰ ਜ਼ਰੂਰ ਹੈ ਪਰ ਭਵਿੱਖ ਵਿੱਚ ਇਹ ਨੌਕਰੀਆਂ ਦਾ ਖਜ਼ਾਨਾ ਖੋਲ ਸਕਦੀ ਹੈ। ਪੁਰਾਣੀ ਤਕਨੋਲਜੀ ਲਈ ਚੁਣੌਤੀ ਜ਼ਰੂਰ ਪੇਸ਼ ਕਰ ਰਹੀ ਹੈ। ਸਾਨੂੰ ਇਸ ਤੋਂ ਡਰਨ ਦੀ ਬਜਾਏ ਆਪਣੇ ਆਪ ਨੂੰ ਬਦਲਣ ਦੀ ਅਤੇ ਇਸ ਨਵੀਂ ਲਹਿਰ 'ਤੇ ਸਵਾਰ ਹੋਣ ਦੀ ਤਿਆਰੀ ਕਰ ਦੀ ਲੋੜ ਹੈਜੋ ਅੱਜ ਇਸ ਨੂੰ ਸਮਝ ਲਵੇਗਾ, ਉਹ ਭਵਿੱਖ ਦੀ ਤਕਨੀਕੀ ਦੁਨੀਆ ਦਾ ਲੀਡਰ ਹੋਵੇਗਾ।"


ਕੁਆਂਟਮ ਯੁੱਗ ਵਿੱਚ ਨੌਕਰੀਆਂ ਦੇ ਨਵੇਂ ਮੌਕੇ:    

1.  ਕੁਆਂਟਮ ਸਾਫਟਵੇਅਰ ਡਿਵੈਲਪਰ: ਅਜਿਹੇ ਡਿਵੈਲਪਰ ਜੋ ਕੁਆਂਟਰ ਲਈ ਐਲਗੋਰਿਦਮ ਲਿਖ ਸਕਣ।

2. ਸਾਈਬਰ ਸੁਰੱਖਿਆ ਮਾਹਰ (Post-Quantum Cryptography): ਕੁਆਂਟਮ ਕੰਪਿਊਟਰ ਦੁਨੀਆਂ ਦੇ ਸਾਰੇ ਪੁਰਾਣੇ ਪਾਸਵਰਡਾਂ ਨੂੰ ਤੋੜਣ ਦੀ ਸ਼ਕਤੀ ਰੱਖਦਾ ਹੈ। ਇਸ ਲਈ ਅਜਿਹੇ ਸਾਈਬਰ ਸੁਰੱਖਿਆ ਮਾਹਰ ਚਾਹੀਦੇ ਹਨ ਜੋ ਕੁਆਂਟਮ-ਪਰੂਫ' ਸੁਰੱਖਿਆ ਸਿਸਟਮ ਬਣਾ ਸਕਣ।

3.  ਕੁਆਂਟਮ ਡਾਟਾ ਸਾਇੰਟਿਸਟ: ਅਜਿਹੇ ਮਾਹਰ ਜੋ ਕੁਆਂਟਮ ਡਾਟੇ ਨੂੰ ਸਮਝ ਕੇ ਉਸ ਦੇ ਵਿੱਚੋਂ ਸਹੀ ਨਤੀਜੇ ਕੱਢ ਸਕਣ।

4.  ਤਕਨੀਕੀ ਸਿੱਖਿਆ ਅਤੇ ਟ੍ਰੇਨਿੰਗ: ਕੁਆਂਟਮ ਤਕਨੋਲਜੀ ਸਾਰੀਆਂ ਦੁਨੀਆਂ ਲਈ ਨਵੀਂ ਹੋਵੇਗੀ। ਇਸ ਲਈ ਅਜਿਹੇ ਮਾਹਰਾਂ ਦੀ ਮੰਗ ਵਧੇਗੀ ਜੋ ਇਸ ਗੁੰਝਲਦਾਰ ਵਿਗਿਆਨ ਨੂੰ ਸਰਲ ਭਾਸ਼ਾ ਵਿੱਚ ਸਿਖਾ ਸਕਣ।

5. ਹਾਰਡ ਵੇਅਰ ਇੰਜੀਨੀਅਰ (Hardware Engineer): ਇਹ ਉਹ ਇੰਜੀਨੀਅਰ ਹਨ ਜੋ ਕੁਆਂਟਮ ਚਿੱਪਾਂ (Qubits) ਅਤੇ ਉਹਨਾਂ ਨੂੰ ਠੰਢਾ ਰੱਖਣ ਵਾਲੇ ਸਿਸਟਮ (Cryogenics) ਨੂੰ ਡਿਜ਼ਾਈਨ ਕਰਦੇ ਹਨ। 

ਕੁਆਂਟਮ ਕੰਪਿਊਟਰ ਸਿੱਖਣ  ਲਈ ਪ੍ਰਮੁੱਖ ਮੁਫ਼ਤ ਕੋਰਸ ਅਤੇ ਸਰੋਤ

1.   IBM Quantum Learning (Qiskit): ਇਸਦੀ ਖਾਸੀਅਤ ਇਹ ਹੈ ਕਿ ਤੁਸੀਂ ਅਸਲ ਕੁਆਂਟਮ ਕੰਪਿਊਟਰ 'ਤੇ ਕੋਡ ਚਲਾਉਣ ਦਾ ਤਜਰਬਾ ਹਾਸਲ ਕਰ ਸਕਦੇ ਹੋ।

2.  Google Quantum AI (Cirq): ਇਹ ਖਾਸ ਤੌਰ 'ਤੇ ਉਹਨਾਂ ਲਈ ਬਿਹਤਰ ਹੈ ਜੋ ਪਾਈਥਨ (Python) ਪ੍ਰੋਗਰਾਮਿੰਗ ਦੇ ਜ਼ਰੀਏ ਕੁਆਂਟਮ ਨੂੰ ਸਮਝਣਾ ਚਾਹੁੰਦੇ ਹਨ।

3.  MIT OpenCourseWare: ਇਹ ਸਰੋਤ ਉਹਨਾਂ ਲਈ ਢੁਕਵਾਂ ਹੈ ਜੋ ਕੁਆਂਟਮ ਫਿਜ਼ਿਕਸ ਅਤੇ ਗਣਿਤ ਨੂੰ ਡੂੰਘਾਈ ਨਾਲ ਸਮਝਣ ਦੇ ਇੱਛੁਕ ਹਨ।

4. Brilliant.org: ਇਸ ਵੈੱਬਸਾਈਟ 'ਤੇ ਕੁਝ ਸ਼ੁਰੂਆਤੀ ਕੁਆਂਟਮ ਕੋਰਸ ਮੁਫ਼ਤ ਉਪਲਬਧ ਹਨ ਜੋ ਗੇਮਾਂ ਅਤੇ ਇੰਟਰਐਕਟਿਵ (Interactive) ਤਰੀਕਿਆਂ ਨਾਲ ਸਿਖਾਉਂਦੇ ਹਨ। ਇਹ ਉਹਨਾਂ ਵਿਦਿਆਰਥੀਆਂ ਲਈ ਬਹੁਤ ਵਧੀਆ ਹੈ ਜਿਨ੍ਹਾਂ ਨੂੰ ਗੁੰਝਲਦਾਰ ਗਣਿਤ ਤੋਂ ਡਰ ਲੱਗਦਾ ਹੈ।


ਸਿੱਟਾ: ਕੁਆਂਟਮ ਯੁੱਗ ਦੀ ਸ਼ੁਰੂਆਤ

      ਮੇਰੀ ਨਿੱਜੀ ਰਾਏ ਹੈ ਕਿ ਕੁਆਂਟਮ ਕੰਪਿਊਟਰ ਸਿਰਫ਼ ਵਿਗਿਆਨੀਆਂ ਦੀ ਲੈਬ ਦਾ ਹਿੱਸਾ ਨਹੀਂ, ਸਗੋਂ ਇਹ ਤੁਹਾਡੀ ਰਸੋਈ ਦੀਆਂ ਚੀਜ਼ਾਂ ਤੋਂ ਲੈ ਕੇ ਤੁਹਾਡੀ ਸਿਹਤ ਤੱਕ ਹਰ ਚੀਜ਼ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਰੱਖਦਾ ਹੈ ਇਹ ਤਕਨਾਲੋਜੀ ਇੱਕ 'ਜਾਦੂਈ ਚਾਬੀ' ਵਾਂਗ ਹੈ ਜੋ ਆਉਣ ਵਾਲੇ ਸਮੇਂ ਵਿੱਚ ਅਸੰਭਵ ਨੂੰ ਸੰਭਵ ਵਿੱਚ ਬਦਲ ਦੇਵੇਗੀ ਭਾਵੇਂ ਇਹ ਤਕਨਾਲੋਜੀ ਇੱਕ ਦੋ-ਧਾਰੀ ਤਲਵਾਰ ਵਾਂਗ ਹੈ, ਜਿਸ ਵਿੱਚ ਸਾਈਬਰ ਸੁਰੱਖਿਆ ਵਰਗੇ ਖ਼ਤਰੇ ਵੀ ਸ਼ਾਮਲ ਹਨ, ਪਰ ਇਸ ਦੇ ਫਾਇਦੇ ਅਣਗਿਣਤ ਹਨ


ਆਪਣੇ ਵਿਚਾਰ ਦਿਓ:


ਕੀ ਤੁਹਾਨੂੰ ਲੱਗਦਾ ਹੈ ਕਿ ਕੁਆਂਟਮ ਕੰਪਿਊਟਰ ਆਉਣ ਵਾਲੇ ਸਮੇਂ ਵਿੱਚ ਇਨਸਾਨੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ?


ਠੇਕਿਆਂ ਦੀ ਭੀੜ ਬਨਾਮ ਸੁੰਨੀਆਂ ਲਾਇਬ੍ਰੇਰੀਆਂ: ਕਿਤਾਬਾਂ ਦੀ ਅਹਿਮੀਅਤ (Importance of Books in Punjabi)



No comments:

Post a Comment

Post Top Ad

Your Ad Spot

Pages